SR Graphics

SR Graphics Professional Designing & High quality Digital Printing
& Stationary Goods

Save Earth....Save Life...
22/10/2026

Save Earth....Save Life...

ਨਸ਼ੇ ਨੂੰ ਨਾਂਹ... ਜ਼ਿੰਦਗੀ ਨੂੰ ਹਾਂ....
22/10/2026

ਨਸ਼ੇ ਨੂੰ ਨਾਂਹ... ਜ਼ਿੰਦਗੀ ਨੂੰ ਹਾਂ....

21/10/2026
ਜਿਉਂਦੇ ਹੀ ਝੁਕਦੇ ਨੇ, ਮਰੇ ਹੋਏ ਨਹੀਂ…ਝੁਕਣਾ ਹਮੇਸ਼ਾ ਹਾਰ ਨਹੀਂ ਹੁੰਦਾ ਅਤੇ ਨਾ ਹੀ ਝੁਕਣਾ ਹਮੇਸ਼ਾ ਜਿੱਤ ਹੁੰਦੈ। ਕਈ ਵਾਰ ਆਪਣੇ ਹੰਕਾਰ ਨੂੰ ਝੁ...
21/10/2026

ਜਿਉਂਦੇ ਹੀ ਝੁਕਦੇ ਨੇ, ਮਰੇ ਹੋਏ ਨਹੀਂ…
ਝੁਕਣਾ ਹਮੇਸ਼ਾ ਹਾਰ ਨਹੀਂ ਹੁੰਦਾ ਅਤੇ ਨਾ ਹੀ ਝੁਕਣਾ ਹਮੇਸ਼ਾ ਜਿੱਤ ਹੁੰਦੈ। ਕਈ ਵਾਰ ਆਪਣੇ ਹੰਕਾਰ ਨੂੰ ਝੁਕਾਉਣਾ ਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ। ਕਿਸੇ ਦੇ ਹੱਕ ਲਈ ਝੁਕਣਾ ਕਮਜ਼ੋਰੀ ਨਹੀਂ, ਇਨਸਾਨੀਅਤ ਹੈ ਪਰ ਕਿਸੇ ਦੇ ਅਹੰਕਾਰ ਅੱਗੇ ਆਪਣੀ ਇੱਜ਼ਤ ਨੂੰ ਮਾਰ ਦੇਣਾ ਕੋਈ ਬਹਾਦਰੀ ਨਹੀਂ। ਜਿਉਂਦਿਆਂ ਨੂੰ ਹੀ ਦੁਨੀਆ ਝੁਕਾਉਂਦੀ ਹੈ, ਮਜ਼ਬੂਰੀ ਦਾ ਫ਼ਾਇਦਾ ਉਠਾਉਂਦੀ ਹੈ, ਗ਼ਰੀਬੀ ਦਾ ਮਜ਼ਾਕ ਉਡਾਉਂਦੀ ਹੈ, ਚੁੱਪ ਨੂੰ ਉਸਦੀ ਕਮਜ਼ੋਰੀ ਸਮਝਦੀ ਹੈ ਪਰ ਜਦੋਂ ਉਹੀ ਇਨਸਾਨ ਮਰ ਜਾਂਦਾ ਹੈ ਤਾਂ ਜਿਹੜੇ ਉਸਨੂੰ ਦੇਖ ਕੇ ਰਸਤਾ ਬਦਲ ਲੈਂਦੇ ਸਨ, ਉਹੀ ਉਸਦੀ ਅਰਥੀ ਨੂੰ ਮੋਢਾ ਦੇਣ ਲਈ ਅੱਗੇ ਆਉਂਦੇ ਹਨ। ਸਾਡੇ ਕੋਲ ਜਿਉਂਦੇ ਜੀਅ ਕਿਸੇ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਸਮਾਂ ਨਹੀਂ ਹੁੰਦਾ ਪਰ ਮੌਤ ਦੀ ਖ਼ਬਰ ਸੁਣ ਕੇ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟ ਕਰਨ ਲਈ ਮਿੰਟਾਂ ਵਿੱਚ ਪੋਸਟ ਤਿਆਰ ਹੋ ਜਾਂਦੀ ਹੈ। ਜਿਉਂਦੇ ਜੀਅ ਕਿਸੇ ਦੀ ਮੱਦਦ ਕਰਨ ਲੱਗਿਆਂ ਹੱਥ ਪਿੱਛੇ ਖਿੱਚ ਲਏ ਜਾਂਦੇ ਨੇ ਪਰ ਮਰਨ ਤੋਂ ਬਾਅਦ ਉਸਦੀ ਤਸਵੀਰ ਅੱਗੇ ਫੁੱਲ ਰੱਖ ਕੇ ਆਪਣੇ ਆਪ ਨੂੰ ਹਮਦਰਦ ਸਾਬਤ ਕਰਦੇ ਹਾਂ। ਇਹ ਕਿਹੋ ਜਿਹੀ ਹਮਦਰਦੀ ਹੈ, ਜਿਹੜੀ ਸਾਹ ਚੱਲਦੇ ਹੋਣ 'ਤੇ ਸ਼ਰਮਾਉਂਦੀ ਹੈ ਪਰ ਸਾਹ ਰੁਕਣ ਤੋਂ ਬਾਅਦ ਦਿਖਾਵਾ ਕਰਦੀ ਹੈ? ਅੱਜ ਦਾ ਇਨਸਾਨ ਵੀ ਕਿੰਨਾ ਅਜੀਬ ਹੋ ਗਿਆ ਹੈ, ਦੂਜਿਆਂ ਨੂੰ ਝੁਕਾਉਣ ਵਿੱਚ ਆਪਣੀ ਜਿੱਤ ਸਮਝਦੈ, ਗ਼ਰੀਬ ਹੈ ਤਾਂ ਉਸਦੀ ਇੱਜ਼ਤ ਘੱਟ ਕਰਦੈ, ਮਜ਼ਬੂਰ ਹੈ ਤਾਂ ਉਸਨੂੰ ਦਬਾਇਆ ਜਾਂਦੈ। ਕੋਈ ਆਪਣੇ ਪਰਿਵਾਰ ਲਈ ਚੁੱਪਚਾਪ ਜ਼ੁਲਮ ਸਹਿ ਰਿਹਾ ਹੈ ਤਾਂ ਉਸਦੀ ਚੁੱਪ ਨੂੰ ਉਸਦੀ ਹਾਰ ਮੰਨ ਲਿਆ ਜਾਂਦਾ ਹੈ। ਹਰ ਝੁਕਿਆ ਹੋਇਆ ਸਿਰ ਕਮਜ਼ੋਰ ਨਹੀਂ ਹੁੰਦਾ, ਕਈ ਸਿਰ ਆਪਣੇ ਮਾਪਿਆਂ ਦੀ ਇੱਜ਼ਤ ਲਈ ਝੁਕਦੇ ਨੇ, ਕਈ ਆਪਣੇ ਬੱਚਿਆਂ ਦੇ ਭਵਿੱਖ ਲਈ ਤੇ ਕਈ ਆਪਣੇ ਘਰ ਦੀ ਸ਼ਾਂਤੀ ਬਚਾਉਣ ਲਈ। ਲਾਹਨਤ ਹੈ ਉਸ ਸੋਚ 'ਤੇ, ਜਿਹੜੀ ਕਿਸੇ ਦੀ ਮਜ਼ਬੂਰੀ ਨੂੰ ਉਸਦੀ ਔਕਾਤ ਸਮਝ ਲੈਂਦੀ ਹੈ, ਉਸ ਰਿਸ਼ਤੇ 'ਤੇ ਜਿਹੜਾ ਇਨਸਾਨ ਦੀ ਕਦਰ ਉਸਦੇ ਜਿਉਂਦੇ ਜੀਅ ਨਹੀਂ, ਸਗੋਂ ਉਸਦੀ ਜੇਬ, ਉਸਦੇ ਅਹੁਦੇ ਅਤੇ ਉਸਦੀ ਤਾਕਤ ਨਾਲ ਕਰਦਾ ਹੈ। ਰਿਸ਼ਤਿਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅੱਜ ਪੁੱਤ ਕੋਲ ਮਾਂ-ਬਾਪ ਲਈ ਸਮਾਂ ਨਹੀਂ, ਭਰਾ ਕੋਲ ਭਰਾ ਦਾ ਦੁੱਖ ਸੁਣਨ ਦੀ ਵਿਹਲ ਨਹੀਂ, ਦੋਸਤ ਕੋਲ ਦੋਸਤ ਦੇ ਹੰਝੂ ਪੂੰਝਣ ਲਈ ਹੱਥ ਨਹੀਂ। ਜਦੋਂ ਬਜ਼ੁਰਗ ਜਿਉਂਦੇ ਹੁੰਦੇ ਨੇ, ਉਨ੍ਹਾਂ ਦੀਆਂ ਗੱਲਾਂ ਬੁਢਾਪੇ ਦੀ ਬਕਵਾਸ ਲੱਗਦੀਆਂ ਨੇ ਤੇ ਜਦੋਂ ਉਹ ਚਲੇ ਜਾਂਦੇ ਨੇ ਤਾਂ ਉਹੀ ਗੱਲਾਂ ਯਾਦਾਂ ਬਣ ਕੇ ਰਾਤਾਂ ਦੀ ਨੀਂਦ ਉਡਾ ਦਿੰਦੀਆਂ ਨੇ। ਅੱਜ ਹਰ ਇਨਸਾਨ ਮੌਤ ਤੋਂ ਬਾਅਦ ਫੁੱਲ ਚੜ੍ਹਾਉਣੇ ਤਾਂ ਸਿੱਖ ਗਿਆ ਪਰ ਜਿਉਂਦੇ ਜੀਅ ਦੋ ਪਲ ਪਿਆਰ ਨਾਲ ਬੈਠਣਾ ਕਿਉਂ ਨਹੀਂ ਸਿੱਖਿਆ? ਕਿਸੇ ਨੂੰ ਇੰਨਾ ਵੀ ਮਜ਼ਬੂਰ ਨਾ ਕਰੋ ਕਿ ਉਸਨੂੰ ਉਸਦੀ ਆਪਣੀ ਹੋਂਦ ਬੇਮਤਲਬ ਲੱਗਣ ਲੱਗ ਪਵੇ ਕਿਉਂਕਿ ਜਦੋਂ ਕੋਈ ਇਨਸਾਨ ਹੱਦ ਤੋਂ ਵੱਧ ਦੁੱਖ ਸਹਿ ਕੇ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਂਦਾ ਹੈ ਤਾਂ ਹਰ ਵਾਰ ਉਸਦੀ ਵਾਪਸੀ ਸੰਭਵ ਨਹੀਂ ਹੁੰਦੀ। ਕਿਸੇ ਨੂੰ ਇੰਨਾ ਨਾ ਝੁਕਾਓ ਕਿ ਉਹ ਤੁਹਾਡੀ ਇੱਜ਼ਤ ਕਰਨੀ ਛੱਡ ਦੇਵੇ ਅਤੇ ਇੰਨਾ ਨਾ ਤੋੜੋ ਕਿ ਉਸਦੇ ਦਿਲ ਵਿੱਚੋਂ ਤੁਹਾਡੇ ਲਈ ਹਰ ਅਹਿਸਾਸ ਮਰ ਜਾਵੇ। ਕੀ ਅਸੀਂ ਕਿਸੇ ਦੀ ਮੌਤ 'ਤੇ ਰੋਣ ਵਾਲੇ ਲੋਕ ਬਣਨਾ ਚਾਹੁੰਦੇ ਹਾਂ ਜਾਂ ਕਿਸੇ ਦੇ ਜਿਉਂਦੇ ਜੀਅ ਉਸਦੇ ਦੁੱਖ ਵੰਡਾਉਣ ਵਾਲੇ? ਕੀ ਅਸੀਂ ਅਜਿਹੇ ਇਨਸਾਨ ਬਣਨਾ ਚਾਹੁੰਦੇ ਹਾਂ ਕਿ ਸਾਡੀ ਮੌਤ ਤੋਂ ਬਾਅਦ ਲੋਕ ਸਿਰਫ਼ ਤਸਵੀਰਾਂ 'ਤੇ ਫੁੱਲ ਚੜ੍ਹਾਉਣ ਜਾਂ ਅਜਿਹੇ ਜਿਨ੍ਹਾਂ ਦੇ ਜਿਉਂਦੇ ਰਹਿਣ ਨਾਲ ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਰਹੇ? ਆਓ! ਮੌਤ ਤੋਂ ਬਾਅਦ ਦੀਆਂ ਰਸਮਾਂ ਨਿਭਾਉਣ ਨਾਲੋਂ ਜਿਉਂਦੇ ਜੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਈਏ। ਕਿਸੇ ਨੂੰ ਝੁਕਾਉਣ ਦੀ ਥਾਂ ਸਹਾਰਾ ਦੇਈਏ, ਕਿਸੇ ਨੂੰ ਰਵਾਉਣ ਦੀ ਥਾਂ ਹਸਾਈਏ ਤੇ ਕਿਸੇ ਦੀ ਕਦਰ ਉਸਦੇ ਜਾਣ ਤੋਂ ਬਾਅਦ ਨਹੀਂ, ਉਸਦੇ ਸਾਡੇ ਕੋਲ ਹੁੰਦਿਆਂ ਕਰੀਏ ਕਿਉਂਕਿ ਮੁਰਦਿਆਂ ਅੱਗੇ ਸਿਰ ਝੁਕਾਉਣਾ ਸੌਖਾ ਹੈ, ਅਸਲ ਇਨਸਾਨ ਉਹ ਹੈ ਜੋ ਜਿਉਂਦੇ ਇਨਸਾਨ ਦੀ ਇੱਜ਼ਤ ਕਰਨਾ ਜਾਣਦਾ ਹੈ।
-ਰਾਜ ਚਹਿਲ ਜੈਤੋ

ਦੁਸ਼ਹਿਰੇ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ...
20/10/2026

ਦੁਸ਼ਹਿਰੇ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ...

ਕੀ ਅਸੀਂ ਆਪਣੇ ਅੰਦਰਲੇ ਰਾਵਣ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ…?ਹਰ ਸਾਲ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਰਾ...
19/10/2026

ਕੀ ਅਸੀਂ ਆਪਣੇ ਅੰਦਰਲੇ ਰਾਵਣ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ…?
ਹਰ ਸਾਲ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਰਾਵਣ ਦਾ ਪੁਤਲਾ ਸਾੜਨਾ ਬੁਰਾਈ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਪਰ ਇਸ ਪ੍ਰਤੀਕ ਦਾ ਅਸਲ ਅਰਥ ਉਦੋਂ ਹੀ ਪੂਰਾ ਹੋਵੇਗਾ ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਵੀ ਬੁਰਾਈ ਨੂੰ ਹਰਾਉਣ ਦੀ ਕੋਸ਼ਿਸ਼ ਕਰਾਂਗੇ। ਬਾਜ਼ਾਰਾਂ ਵਿੱਚ ਰੌਣਕਾਂ ਲੱਗਦੀਆਂ ਹਨ, ਮੈਦਾਨਾਂ ਵਿੱਚ ਰਾਵਣ ਦੇ ਵੱਡੇ-ਵੱਡੇ ਪੁਤਲੇ ਖੜ੍ਹੇ ਕੀਤੇ ਜਾਂਦੇ ਹਨ, ਲੋਕ ਇਕੱਠੇ ਹੁੰਦੇ ਹਨ, ਆਤਿਸ਼ਬਾਜ਼ੀ ਹੁੰਦੀ ਹੈ ਅਤੇ ਕੁਝ ਪਲਾਂ ਵਿੱਚ ਰਾਵਣ ਦਾ ਪੁਤਲਾ ਅੱਗ ਦੀਆਂ ਲਪਟਾਂ ਵਿੱਚ ਸੜ ਕੇ ਸੁਆਹ ਹੋ ਜਾਂਦਾ ਹੈ। ਰਾਵਣ ਦਾ ਪੁਤਲਾ ਤਾਂ ਸੜ ਜਾਂਦਾ ਹੈ, ਪਰ ਰਾਵਣੀ ਸੋਚ ਸਾਡੇ ਅੰਦਰ ਹੋਰ ਵੀ ਤਾਕਤਵਰ ਹੋ ਕੇ ਜਿਉਂਦੀ ਰਹਿੰਦੀ ਹੈ। ਕਈ ਵਾਰ ਰਾਵਣ ਨੂੰ ਸਾੜਨ ਅਤੇ ਬੁਰਾਈ ਦੇ ਖ਼ਾਤਮੇ ਦੇ ਨਾਅਰੇ ਲਾਉਣ ਵਾਲੀਆਂ ਜ਼ੁਬਾਨਾਂ ਹੀ ਕਿਸੇ ਦੀ ਧੀ-ਭੈਣ ਬਾਰੇ ਘਟੀਆ ਬੋਲ ਬੋਲਦੀਆਂ ਹਨ। ਅਸੀਂ ਰਾਵਣ ਨੂੰ ਦਸ ਸਿਰਾਂ ਵਾਲਾ ਰਾਖਸ਼ ਮੰਨਦੇ ਹਾਂ, ਪਰ ਕੀ ਕਦੇ ਆਪਣੇ ਅੰਦਰ ਝਾਤ ਮਾਰੀ ਹੈ? ਸਾਡੇ ਅੰਦਰ ਵੀ ਤਾਂ ਹੰਕਾਰ, ਲਾਲਚ, ਕ੍ਰੋਧ, ਈਰਖਾ, ਝੂਠ, ਦਿਖਾਵੇ, ਦੂਜਿਆਂ ਦੀ ਬੇਇੱਜ਼ਤੀ ਕਰਨ ਵਾਲੀ ਸੋਚ, ਬੇਇਨਸਾਫ਼ੀ ਸਾਹਮਣੇ ਚੁੱਪ ਰਹਿਣ ਦੇ ਸਿਰ- ਜੋ ਸਾਨੂੰ ਕਹਿੰਦੇ ਹਨ, ਮੈਨੂੰ ਕੀ, ਮੇਰਾ ਕੀ ਜਾਂਦਾ ਹੈ? ਤੇ ਸਵਾਲ ਇਹ ਹੈ ਕਿ ਜੇ ਸਾਡੇ ਅੰਦਰ ਇਹ ਸਾਰੇ ਸਿਰ ਜਿਉਂਦੇ ਹਨ ਤਾਂ ਫਿਰ ਅਸੀਂ ਕਿਸ ਰਾਵਣ ਨੂੰ ਸਾੜਨ ਲਈ ਹਰ ਸਾਲ ਮੈਦਾਨਾਂ ਵਿੱਚ ਜਾਂਦੇ ਹਾਂ? ਜਿਹੜਾ ਰਾਵਣ ਲੱਕੜਾਂ ਅਤੇ ਕਾਗਜ਼ ਦਾ ਬਣਿਆ ਹੈ, ਉਹ ਅੱਗ ਨਾਲ ਸੜ ਜਾਵੇਗਾ ਪਰ ਜਿਹੜਾ ਰਾਵਣ ਸਾਡੇ ਵਿਚਾਰਾਂ ਵਿੱਚ ਵੱਸਦਾ ਹੈ, ਉਹ ਸਿਰਫ਼ ਸਾਡੀ ਸੋਚ ਬਦਲਣ ਨਾਲ ਹੀ ਮਰੇਗਾ। ਅੱਜ ਸਾਡੇ ਸਮਾਜ ਦੀ ਇੱਕ ਅਜੀਬ ਤ੍ਰਾਸਦੀ ਹੈ, ਹਰ ਕੋਈ ਦੂਜੇ ਨੂੰ ਸੁਧਾਰਨਾ ਚਾਹੁੰਦਾ ਹੈ ਪਰ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ। ਅਸੀਂ ਚਾਹੁੰਦੇ ਹਾਂ ਕਿ ਸਾਡਾ ਗੁਆਂਢੀ ਇਮਾਨਦਾਰ ਹੋਵੇ, ਆਉਣ ਵਾਲੀ ਪੀੜ੍ਹੀ ਵਿੱਚੋਂ ਰਾਵਣ ਖ਼ਤਮ ਹੋਵੇ ਤਾਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਰਾਮ ਦੇ ਗੁਣ ਪੈਦਾ ਕਰਨੇ ਪੈਣਗੇ- ਸੱਚ, ਸੰਜਮ, ਦਇਆ, ਨਿਮਰਤਾ, ਇਨਸਾਫ਼ ਅਤੇ ਦੂਜਿਆਂ ਦੇ ਹੱਕਾਂ ਦਾ ਸਤਿਕਾਰ। ਜੇ ਸਾਡੇ ਅੰਦਰੋਂ ਹੰਕਾਰ, ਲਾਲਚ ਅਤੇ ਨਫ਼ਰਤ ਨਹੀਂ ਮਰਦੇ ਤਾਂ ਰਾਵਣ ਦੇ ਪੁਤਲੇ ਸਾੜਨ ਦਾ ਅਸਲ ਮਕਸਦ ਕੀ ਹੈ? ਜੇ ਅਸੀਂ ਆਪਣੇ ਬੱਚਿਆਂ ਨੂੰ ਸੱਚ ਦਾ ਪਾਠ ਪੜ੍ਹਾਉਂਦੇ ਹੋਏ ਆਪ ਝੂਠ ਬੋਲਦੇ ਹਾਂ ਤਾਂ ਆਉਣ ਵਾਲੀ ਪੀੜ੍ਹੀ ਤੋਂ ਇਮਾਨਦਾਰੀ ਦੀ ਆਸ ਕਿਵੇਂ ਰੱਖ ਸਕਦੇ ਹਾਂ? ਦੁਸਹਿਰਾ ਉਸ ਦਿਨ ਸਫ਼ਲ ਨਹੀਂ ਹੁੰਦਾ, ਜਦੋਂ ਰਾਵਣ ਦਾ ਪੁਤਲਾ ਸੜਦਾ ਹੈ, ਦੁਸਹਿਰਾ ਉਸ ਦਿਨ ਸਫ਼ਲ ਹੋਵੇਗਾ ਜਦੋਂ ਸਾਡੇ ਅੰਦਰੋਂ ਕਿਸੇ ਦਾ ਹੱਕ ਮਾਰਨ, ਕਿਸੇ ਨੂੰ ਨੀਵਾਂ ਦਿਖਾਉਣ ਅਤੇ ਕਿਸੇ ਦਾ ਦਿਲ ਦੁਖਾਉਣ ਦੀ ਸੋਚ ਸੜ ਕੇ ਸੁਆਹ ਹੋਵੇਗੀ। ਇਸ ਵਾਰ ਰਾਵਣ ਦਾ ਪੁਤਲਾ ਸਾੜਨ ਦੇ ਨਾਲ-ਨਾਲ ਆਪਣੇ ਅੰਦਰ ਦੀ ਇੱਕ ਬੁਰਾਈ ਨੂੰ ਵੀ ਸਾੜੀਏ ਕਿਉਂਕਿ ਜਦੋਂ ਹਰ ਇਨਸਾਨ ਆਪਣੇ ਅੰਦਰਲੇ ਰਾਵਣ ਨੂੰ ਹਰਾਉਣਾ ਸ਼ੁਰੂ ਕਰ ਦੇਵੇਗਾ, ਉਸ ਦਿਨ ਸਮਾਜ ਨੂੰ ਬਦਲਣ ਲਈ ਕਿਸੇ ਚਮਤਕਾਰ ਦੀ ਲੋੜ ਨਹੀਂ ਪਵੇਗੀ।
- ਰਾਜ ਚਹਿਲ ਜੈਤੋ

Address

Gurudwara Gangsar Shaib Market
Jaitu
151202

Opening Hours

Monday 9am - 7pm
Tuesday 9am - 7pm
Wednesday 9am - 7pm
Thursday 9am - 7pm
Friday 9am - 7pm
Saturday 9am - 7pm

Website

Alerts

Be the first to know and let us send you an email when SR Graphics posts news and promotions. Your email address will not be used for any other purpose, and you can unsubscribe at any time.

Shortcuts

Share