Aw news 18

Aw news 18 Contact information, map and directions, contact form, opening hours, services, ratings, photos, videos and announcements from Aw news 18, Mohali.

Punjabi website news channel

ਚੈਨਲ ਤੇ ਦਿੱਤੇ ਗਏ ਵਿਚਾਰ ਬੁਲਾਰਿਆਂ ਤੇ ਵਿਦਵਾਨਾਂ ਦੇ ਨਿੱਜੀ ਹਨ। 'Aw news18' ਵਿਚਾਰਾਂ ਨੂੰ ਪ੍ਰਤੀਬਿੰਬਤ/ਪੁਸ਼ਟੀ ਨਹੀ ਕਰਦਾ,ਪ੍ਰੋਗਰਾਮ ਦੌਰਾਨ ਪ੍ਰਗਟਾਏ ਗਏ ਸਾਰੇ ਜਾਂ ਕਿਸੇ ਵੀ ਵਿਚਾਰ ਲਈ ਪ੍ਰਸਾਰਕ ਜਾਂ ਇਸਦੇ ਚੈਨਲ ਨੂੰ ਜਵਾਬ-ਦੇਹ ਨਹੀਂ ਠਹਿਰਾਇਆ ਜਾ ਸਕਦਾ ।

01/09/2026

ਕਲੀਨ ਪੰਜਾਬ ਗ੍ਰੀਨ ਪੰਜਾਬ ਮੁਹਿੰਮ ਤਹਿਤ ਨਗਰ ਪੰਚਾਇਤ ਮੰਡੀ ਅਰਨੀ ਵਾਲਾ ਵੱਲੋਂ ਸਫਾਈ ਅਭਿਆਨ ਦਾ ਅੱਜ ਚੌਥਾ ਦਿਨ। ਇਸ ਦੌਰਾਨ ਸਮਾਜ ਸੇਵੀ ਰਾਜੂ ਕੁੱਕੜ ਅਤੇ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਸ਼ਿਵ ਕੁਮਾਰ ਭੱਲਾ ਨੇ ਕਿਹਾ ਕੀ ਮੰਡੀ ਅਰਨੀ ਪੂਰੀ ਤਰ੍ਹਾਂ ਸਾਫ ਕਰਨ ਤੱਕ ਇਹ ਮੁਹਿੰਮ ਇਵੇਂ ਹੀ ਜਾਰੀ ਰਹੇਗੀ ਅਤੇ ਅੱਜ ਉਹਨਾਂ ਵੱਲੋਂ ਸ਼ਾਮ ਨੂੰ ਸੰਤ ਬਾਬਾ ਤਾਰਾ ਸਿੰਘ ਖੁਸ਼ਦਿਲ ਗੁਰਦੁਆਰਾ ਸਾਹਿਬ ਵਿੱਚ ਵਿੱਚ ਅੱਜ ਸ਼ਾਮ 5:30 ਵਜੇ ਨਸ਼ਿਆਂ ਵਿਰੁੱਧ ਕੀਤੀ ਜਾ ਰਹੀ ਮੀਟਿੰਗ ਵਿੱਚ ਸਾਰੇ ਨਗਰ ਨਿਵਾਸੀਆਂ ਨੂੰ ਆਉਣ ਲਈ ਕੀਤੀ ਅਪੀਲ।

31/08/2026

ਫਾਜ਼ਿਲਕਾ ਜ਼ਿਲ੍ਹੇ ਵਿੱਚ ਐਨਾਲਾਗ/ਨਾਨ-ਡੇਅਰੀ ਪਨੀਰ ਦੀ ਵਿਕਰੀ ’ਤੇ ਪਾਬੰਦੀ – ਫੂਡ ਸੇਫਟੀ ਪ੍ਰਸ਼ਾਸਨ

ਫਾਜ਼ਿਲਕਾ, 31 ਅਗਸਤ 2026:
ਪੰਜਾਬ ਸਰਕਾਰ ਦੇ ਫੂਡ ਸੇਫਟੀ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੰਜਾਬ ਰਾਜ ਵਿੱਚ ਐਨਾਲਾਗ/ਨਾਨ-ਡੇਅਰੀ ਪਨੀਰ ਦੇ ਨਿਰਮਾਣ, ਪ੍ਰੋਸੈਸਿੰਗ, ਪੈਕਿੰਗ, ਸਟੋਰੇਜ, ਵੰਡ, ਆਵਾਜਾਈ, ਥੋਕ ਅਤੇ ਪ੍ਰਚੂਨ ਵਿਕਰੀ ਸਮੇਤ ਇਸ ਨੂੰ ਵਿਕਰੀ ਲਈ ਪੇਸ਼ ਕਰਨ ਜਾਂ ਪ੍ਰਦਰਸ਼ਿਤ ਕਰਨ ’ਤੇ ਪਾਬੰਦੀ ਲਗਾਈ ਗਈ ਹੈ।
ਡਾ ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਜੀ ਦੀ ਦੇਖ ਰੇਖ ਵਿੱਚ
ਫੂਡ ਸੇਫਟੀ ਵਿਭਾਗ, ਫਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਸਾਰੇ ਮਠਿਆਈ ਵਿਕਰੇਤਾਵਾਂ, ਦੁੱਧ/ਪਨੀਰ ਵਿਕਰੇਤਾਵਾਂ, ਹੋਟਲਾਂ, ਰੈਸਟੋਰੈਂਟਾਂ, ਕੈਟਰਰਾਂ, ਢਾਬਿਆਂ, ਈਟਰੀਜ਼ ਅਤੇ ਕਲਾਊਡ ਕਿਚਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਐਨਾਲਾਗ ਜਾਂ ਨਾਨ-ਡੇਅਰੀ ਪਨੀਰ ਦੀ ਵਰਤੋਂ, ਸਟੋਰੇਜ ਜਾਂ ਵਿਕਰੀ ਨਾ ਕਰਨ।
ਹੁਕਮ ਅਨੁਸਾਰ ਐਨਾਲਾਗ/ਨਾਨ-ਡੇਅਰੀ ਪਨੀਰ ਤੋਂ ਭਾਵ ਅਜਿਹੇ ਉਤਪਾਦ ਤੋਂ ਹੈ ਜੋ ਪਨੀਰ ਵਰਗਾ ਦਿਖਾਈ ਦਿੰਦਾ ਹੋਵੇ ਪਰ ਜਿਸ ਵਿੱਚ ਦੁੱਧ ਦੀ ਚਰਬੀ ਜਾਂ ਮਿਲਕ ਸੋਲਿਡਜ਼ ਦੀ ਥਾਂ ਵੈਜੀਟੇਬਲ ਆਇਲ, ਵੈਜੀਟੇਬਲ ਫੈਟ ਜਾਂ ਹੋਰ ਗੈਰ-ਦੁੱਧੀ ਤੱਤ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ ’ਤੇ ਵਰਤੇ ਗਏ ਹੋਣ।
ਇਸ ਤੋਂ ਇਲਾਵਾ, ਕਿਸੇ ਵੀ ਹੋਟਲ, ਰੈਸਟੋਰੈਂਟ, ਕੈਟਰਰ ਜਾਂ ਹੋਰ ਫੂਡ ਸਰਵਿਸ ਅਦਾਰੇ ਵੱਲੋਂ ਅਜਿਹੇ ਪਨੀਰ ਦੀ ਵਰਤੋਂ ਕਰਕੇ ਭੋਜਨ ਤਿਆਰ ਕਰਨਾ ਜਾਂ ਗਾਹਕਾਂ ਨੂੰ ਅਸਲੀ ਪਨੀਰ ਦੇ ਨਾਮ ’ਤੇ ਪਰੋਸਣਾ ਵੀ ਮਨਾਹੀ ਹੈ।
ਫੂਡ ਸੇਫਟੀ ਵਿਭਾਗ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਵਿੱਚ ਪਨੀਰ ਦੀ ਵਿਕਰੀ ਅਤੇ ਵਰਤੋਂ ਸਬੰਧੀ ਨਿਯਮਤ ਚੈਕਿੰਗ ਕੀਤੀ ਜਾਵੇਗੀ। ਜੇਕਰ ਕਿਸੇ ਫੂਡ ਬਿਜ਼ਨਸ ਆਪਰੇਟਰ ਕੋਲ ਐਨਾਲਾਗ/ਨਾਨ-ਡੇਅਰੀ ਪਨੀਰ ਪਾਇਆ ਜਾਂਦਾ ਹੈ ਜਾਂ ਇਸ ਦੀ ਵਿਕਰੀ/ਵਰਤੋਂ ਕੀਤੀ ਜਾਂਦੀ ਹੈ ਤਾਂ Food Safety and Standards Act, 2006 ਅਤੇ ਲਾਗੂ ਨਿਯਮਾਂ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੀ ਵਸਤੂ ਨੂੰ ਕਾਨੂੰਨ ਅਨੁਸਾਰ ਜ਼ਬਤ ਅਤੇ ਨਸ਼ਟ ਕੀਤਾ ਜਾ ਸਕਦਾ ਹੈ। ਫੂਡ ਸੇਫਟੀ ਵਿਭਾਗ ਵੱਲੋਂ ਅਪ੍ਰੈਲ 2026 ਤੋਂ ਹੁਣ ਤੱਕ ਦੁੱਧ ਅਤੇ ਦੁੱਧ ਤੋਂ ਤਿਆਰ ਉਤਪਾਦ ਜਿਵੇਂ ਕਿ ਪਨੀਰ, ਘੀ, ਖੋਇਆ ਆਦਿ ਦੇ 51 ਨਮੂਨੇ ਬਾਜ਼ਾਰ ਵਿੱਚੋਂ ਭਰੇ ਗਏ ਜਿਸ 12 ਨਮੂਨੇ substandard ਪਾਏ ਗਏ ਅਤੇ 8 ਦੀ ਰਿਪੋਰਟ ਆਉਣੀ ਬਾਕੀ ਹੈ। Substandard ਉਤਪਾਦ ਵੇਚਣ ਵਾਲਿਆਂ ਉਪਰ ਫੂਡ ਸੇਫਟੀ ਸਟੈਂਡਰਡ ਐਕਟ 2006 ਤਹਿਤ ਕਾਰਵਾਈ ਚਲ ਰਹੀ ਹੈ।
ਵਿਭਾਗ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਪਨੀਰ ਖਰੀਦਦੇ ਸਮੇਂ ਇਸ ਦੀ ਗੁਣਵੱਤਾ ਅਤੇ ਲੇਬਲ ਦੀ ਜਾਂਚ ਕਰਨ ਅਤੇ ਜੇਕਰ ਕਿਸੇ ਦੁਕਾਨ/ਅਦਾਰੇ ਵਿੱਚ ਨਾਨ-ਡੇਅਰੀ ਜਾਂ ਐਨਾਲਾਗ ਪਨੀਰ ਨੂੰ ਅਸਲੀ ਪਨੀਰ ਵਜੋਂ ਵੇਚਿਆ ਜਾਂ ਵਰਤਿਆ ਜਾ ਰਿਹਾ ਹੋਵੇ ਤਾਂ ਇਸ ਦੀ ਸੂਚਨਾ ਫੂਡ ਸੇਫਟੀ ਵਿਭਾਗ ਨੂੰ ਦੇਣ।

31/08/2026

ਟੂਣੇ ਨੂੰ ਲੈ ਕੇ ਹੋਏ ਖੂਨੀ ਵਿਵਾਦ ਚ ਇਕ ਵਿਅਕਤੀ ਦੀ ਮੌਤ।

31/08/2026
ਅਕਾਲੀ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਅੱਜ ਮਿਲ ਸਕਦੀ ਹੈ ਨਵੀ ਅੱਪਡੇਟ
31/08/2026

ਅਕਾਲੀ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਅੱਜ ਮਿਲ ਸਕਦੀ ਹੈ ਨਵੀ ਅੱਪਡੇਟ

31/08/2026

ਅਰਨੀਵਾਲਾ ਚ ਸਫਾਈ ਅਭਿਆਨ ਤੀਜੇ ਦਿਨ ਵੀ ਨਿਰੰਤਰ ਜਾਰੀ

🌅 ਅੱਜ ਦਾ ਵਿਚਾਰ — 31 ਅਗਸਤ 2026
31/08/2026

🌅 ਅੱਜ ਦਾ ਵਿਚਾਰ — 31 ਅਗਸਤ 2026

30/08/2026

ਨਸ਼ਾ ਤਸਕਰਾਂ ਖਿਲਾਫ ਫਾਜ਼ਿਲਕਾ ਪੁਲਸ ਦੀ ਵੱਡੀ ਕਾਰਵਾਈ

30/08/2026

ਲੁਧਿਆਣਾ ਤੋਂ ਸਾਂਝਾ ਮੁਲਾਜ਼ਮ ਫਰੰਟ ਵਲੋ ਪ੍ਰੈਸ ਕਾਨਫਰੰਸ

30/08/2026

‘ਆਪ’ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਅਹਿਮ ਪ੍ਰੈੱਸ ਕਾਨਫ਼ਰੰਸ, ਚੰਡੀਗੜ੍ਹ ਤੋਂ LIVE

Address

Mohali

Alerts

Be the first to know and let us send you an email when Aw news 18 posts news and promotions. Your email address will not be used for any other purpose, and you can unsubscribe at any time.

Contact The Business

Send a message to Aw news 18:

Shortcuts

Share